ਆਜ਼ਾਦ ਹੋਣ ਦੀ ਖਾਮੋਸ਼ ਦਾਸਤਾਨ ਬਿਆਨ ਕਰਦੀ - 'ਤਿਹਾੜ ਜੇਲ੍ਹ ਦੀ ਚਾਰਦੀਵਾਰੀ'

ਸੁਬਹ ਲਿਖਤੀ ਹੂੰ, ਸ਼ਾਮ ਲਿਖਤੀ ਹੂੰ
ਇਸ ਚਾਰਦੀਵਾਰੀ ਮੇਂ ਬੈਠੀ
ਬਸ ਤੇਰਾ ਨਾਮ ਲਿਖਤੀ ਹੂੰ.
ਇਨ ਫ਼ਾਸਲੋਂ ਮੇਂ ਜੋ ਗਮ ਕੀ ਜੁਦਾਈ ਹੈ,
ਉਸੀ ਕੋ ਹਰ ਬਾਰ ਲਿਖਤੀ ਹੂੰ,
ਯੇ ਮੇਰੇ ਸ਼ਬਦ ਨਹੀਂ, ਦਿਲ ਕੀ ਆਵਾਜ਼ ਹੈ
ਖਵਾਹਿਸ਼ ਜ਼ਿੰਦਾ ਹੈ, ਸੋਚਤੀ ਹੂੰ,
'' ਸੁਬਹ ਕਭੀ ਤੋ ਹੋਗੀ ਹੀ "।।
                    ਜ਼ਿੰਦਗੀ ਦਾ ਫ਼ਲਸਫ਼ਾ ਕੁਝ ਅਜਿਹਾ ਬਣ ਚੱਲਿਆ ਹੈ ਕਿ ਜਦੋਂ ਧਰਤੀ ਅਪਣੇ ਪ੍ਰਕਿਰਤੀ ਸੁਭਾਅ ਦੇ ਮੁਤਾਬਕ ਰਾਤ ਦੇ ਆਗੋਸ਼ ਵਿਚ ਡੁੱਬੀ ਹੁੰਦੀ ਹੈ, ਉਦੋਂ ਮੈਂ ਕਾਰਪੋਰੇਟ ਜਗਤ ਦੀ ਕੰਪਨੀ ਵਿਚ ਆਪਣੇ ਘਰ ਦੀ ਥਾਲੀ ਨੂੰ ਭਰਨ ਲਈ ਕੰਮ ਕਰ ਰਿਹਾ ਹੁੰਦਾ ਹਾਂ. ਜਦੋਂ ਸਵੇਰ ਨੂੰ ਵਾਪਿਸ ਘਰ ਪਰਤਦਾ ਹਾਂ ਤਾਂ ਰਾਹ ਵਿਚ ਤਿਹਾੜ ਜੇਲ੍ਹ ਦੀ ਚਾਰਦੀਵਾਰੀ ਤੇ ਅੰਕਿਤ ਇਨ੍ਹਾਂ ਪੰਕਤੀਆਂ ਵਲ ਨਜ਼ਰ ਅਕਸਰ ਪੈ ਜਾਂਦੀ ਹੈ ਕਿ '' ਸੁਬਹ ਕਭੀ ਤੋ ਹੋਗੀ ਹੀ ".
            ਜ਼ਿੰਦਗੀ ਵਿਚ ਵਿਚ 'ਸੁਬਹ' ਦਾ ਹੋਣਾ ਬਹੁਤ ਕੁਛ ਹੈ. ਇੱਕ ਚੰਗੀ ਸਵੇਰ ਦੇ ਘੁੱਟ ਨਾਲ ਸਾਰਾ ਦਿਨ ਨਿਗਲਿਆ ਜਾ ਸਕਦਾ ਹੈ. ਪਰ ਇਹ ਕਿਹੋ ਜਿਹੀ ਸਵੇਰ ਹੈ ਜੋ ਖਾਮੋਸ਼ ਹੈ. ਜੇਲ੍ਹ ਦੀ ਚਾਰਦੀਵਾਰੀ ਤੇ ਅੰਕਿਤ ਪੰਕਤੀਆਂ ਉਨ੍ਹਾਂ ਕੈਦੀਆਂ ਦੀ ਖ਼ਾਮੋਸ਼ੀ ਬਿਆਨ ਕਰਦੀ ਹੈ ਜੋ ਕਈ ਸਾਲਾਂ ਤੋਂ ਜੇਲ੍ਹ ਵਿੱਚ ਬੈਠੇ ਅਪਣੀ ਆਜ਼ਾਦ ਸਵੇਰ ਦਾ ਇੰਤਜ਼ਾਰ ਕਰ ਰਹੇ ਹਨ. ਦਰਅਸਲ, ਇਹਨਾਂ ਪੰਕਤੀਆਂ ਨੂੰ ਜਿੰਨ੍ਹੀ ਵਾਰ ਪੜ੍ਹਦਾ ਹਾਂ ਇਕ ਪ੍ਰਸ਼ਨ ਚਿੰਨ੍ਹ ਜਿਹਾ ਜ਼ਿੰਦਗੀ ਤੇ ਦਿਖਾਈ ਪੈਂਦਾ ਹੈ. ਅਪਣੀ ਆਜ਼ਾਦੀ ਇਕ ਗੁਲਾਮ ਵਾਂਗ ਜਾਪਦੀ ਹੈ ਜਿਸ ਦੀ ਸੁਬਹ ਕਦ ਹੋਵੇਗੀ, ਨਾ ਹੀ ਕੋਈ ਸੂਚਨਾ ਹੈ, ਨਾ ਹੀ ਕੋਈ ਅੰਦੇਸ਼ਾ. ਗੁਰਬਤ, ਮੁਫ਼ਲਸ ਤੇ ਬੇਕਾਰੀ ਤੋਂ ਨਿਪਟਣ ਦਾ ਕਾਰਪੋਰੇਟ ਹੀ ਇਕ ਸਹਾਰਾ ਹੈ, ਸੋ ਗੁਲਾਮ ਬਣਨਾ ਕਬੂਲ ਕੀਤਾ ਹੈ. ਉਂਝ ਇਹ ਪੰਕਤੀਆਂ ਜੇਲ੍ਹ ਦੀ ਹੀ ਇਕ ਮਹਿਲਾ ਕੈਦੀ "ਸੀਮਾ ਰਘੁਵੰਸ਼ੀ" ਦੀ ਰਚਿਤ ਹੈ. ਜਿਸ ਨੂੰ ਬੜੀ ਹੀ ਕਲਾਤਮਕਤਾ ਨਾਲ ਜੇਲ੍ਹ ਦੀ ਚਾਰਦੀਵਾਰੀ ਤੇ ਅੰਕਿਤ ਕੀਤਾ ਗਿਆ ਹੈ.
   ਵਾਕਈ, ਆਜ਼ਾਦੀ ਦੀ ਖਾ਼ਮੋਸ਼ ਦਾਸਤਾਨ ਬਿਆਨ ਕਰਨ ਵਾਲੀ ਇਹ ਪੰਕਤੀਆਂ ਜ਼ਿੰਦਗੀ ਦੀ ਸੁਬਹ ਤੇ ਖਾਮੋਸ਼ ਜਿਹਾ ਅਸਰ ਪਾ ਦਿੰਦਿਆਂ ਹਨ ਤੇ ਜ਼ਹਿਨ ਦੇ ਬੂਹੇ ਖੋਲ੍ਹ ਕੇ ਸੋਚਣ ਲਈ ਮਜਬੂਰ ਕਰ ਦਿੰਦੀਆਂ ਹਨ.........

Comments