ਅਟਲ ਬਿਹਾਰੀ ਵਾਜਪਾਈ ਦੀ ਕਵਿਤਾ 'ਮੌਤ ਤੋਂ ਠਨ ਗਈ', ਉਹਨਾਂ ਦੇ ਕਵੀ ਹੋਣ ਦਾ ਬੇਹਤਰੀਨ ਉਦਹਾਰਨ ਪੇਸ਼ ਕਰਦੀ ਹੈ। ਮੈਂ ਇਸ ਕਵਿਤਾ ਨੂੰ ਅੱਜ ਤੋਂ ਚਾਰ ਸਾਲ ਪਹਿਲਾਂ ਪੜ੍ਹਿਆ ਸੀ, ਉਦੋਂ ਅਟਲ ਜੀ ਦੀ ਕਿਤਾਬ- 'ਇਕਵੰਜਾ ਕਵਿਤਾਵਾਂ ਦਾ ਕਾਵਿ ਸੰਗ੍ਰਹਿ' ਪੁਸਤਕ ਮੇਲੇ ਤੋਂ ਇੱਕ ਦੋਸਤ ਰਾਹੀਂ ਮੰਗਵਾਇਆ ਸੀ, ਨੂੰ ਪੜ੍ਹ ਕੇ ਇੰਜ ਜਾਪਿਆ ਜਿਵੇਂ ਮਨੁੱਖ ਮੌਤ ਨਾਲ ਜੂਝਦਾ ਹੋਇਆ ਅੰਦਰਲੇ ਭਾਵਾਂ ਨੂੰ ਸਰਲ ਸ਼ਬਦਾਂ ਰਾਹੀਂ ਕਵਿਤਾ ਦੇ ਰੂਪ ਵਿਚ ਪੇਸ਼ ਕਰ ਰਿਹਾ ਹੋਵੇ। ਕਾਵਿਕ ਦ੍ਰਿਸ਼ਟੀ ਤੋਂ ਭਲੇ ਹੀ ਕਵਿਤਾ ਹਲਕੀ ਜਾਪਦੀ ਹੈ, ਪਰ ਭਾਵਾਂ ਤੇ ਜਜ਼ਬਾਤਾਂ ਦੇ ਅਧਾਰ ਤੇ ਮਾਨਵਤਾਵਾਦੀ ਕਵਿਤਾ ਹੋਣ ਦਾ ਦਰਜਾ ਰੱਖਦੀ ਹੈ। ਕਵਿਤਾ ਦੇ ਕੁਝ ਅੰਸ਼ ਇਸ ਪ੍ਰਕਾਰ ਹਨ :---
मौत से बेख़बर ज़िन्दगी का सफर,
शाम हर सुरमई रात बंसी का स्वर,
बात ऐसी नहीं कि कोई ग़म ही नहीं,
दर्द अपने पराये कुछ कम भी नही,
प्यार परायों से मुझको इतना मिला,
ना अपनो से बाकी है कोई गिला,
हर चुनौती से दो दो हाथ किए मैंने,
आँधियों में जलाए हैं बुझते दिए,
देख तुफांं का तेवर तरी तन गई,
मौत से ठन गई, मौत से ठन गई।
Comments
Post a Comment