"ਰਾਹਵਾਂ ਹਨ ਉਦਾਸ ਜਿਹੀਆਂ"

ਰਾਹਵਾਂ ਹਨ ਉਦਾਸ ਜਿਹੀਆਂ,
ਮਿਟਦੇ ਹੋਏ ਧੁੰਦਲਕੇ ਦੀਆਂ,
ਗੁਰਬਤ, ਮੁਫ਼ਲਸ ਨਾਲ ਰੌਸ਼ਨ,
ਹੋਣ ਚਲੀਆਂ ਇਹ ਫਿ਼ਰ ਗਲੀਆਂ।
ਇਥੋਂ ਦਾ ਸੂਰਜ ਵੀ ਉਦਾਸ ਹੈ, ਗਮਗੀਨ ਹੈ।
ਸਾਝਾਂ ਦੀ ਲਾਲੀ ਵੀ ਮੁੱਕ ਗਈ ਹੈ।
ਪੰਛੀਆਂ ਨੇ ਰੋਕ ਦਿੱਤਾ ਹੈ ਆਪਣਾ ਫੇਰਾ,
ਇੱਥੇ ਜ਼ਿੰਦਗੀ ਹੈ ਕਿ ਉੱਡਦੀ ਜਾ ਰਹੀ ਹੈ-
ਹਵਾ ਬਣਕੇ, ਸਿਆਹ ਬਣਕੇ।
ਰੁੱਤ ਹੈ ਕਿ ਕਾਲੀ ਬਦਲੀ,
ਪਰ ਮੇਘਦੂਤ ਦਾ ਕੋਈ ਸੰਦੇਸ਼ ਨਹੀਂ,
ਗੁਲ-ਬਹਾਰ ਦਾ ਕੋਈ ਅੰਦੇਸ਼ ਨਹੀਂ,
ਚਿੱਟੇ ਦੁੱਧ ਬੱਦਲ ਵਰਗੀ,
ਕੋਰੀ ਹੈ ਜ਼ਿੰਦਗੀ, ਕੋਰੀ ਹੈ ਜ਼ਿੰਦਗੀ |

Comments