"ਐਮ.ਸੀ.ਡੀ ਦੀ ਕਚਰੇ ਵਾਲੀ ਗੱਡੀ"

ਸਵੇਰ ਦੇ ਲਗਭਗ ਦੱਸ ਵਜੇ ਦੇ ਆਸ ਪਾਸ ਜਿਵੇਂ ਹੀ ਕਚਰੇ ਵਾਲੀ ਐਮ.ਸੀ.ਡੀ ਦੀ ਗੱਡੀ ਗਲੀਆਂ ਤੋਂ ਗੁਜ਼ਰਦੀ ਹੈ ਤਾਂ ਇਸ ਗੱਲ ਦਾ ਅਹਿਸਾਸ ਕਰਾਉਂਦੀ ਹੈ ਕਿ ਅਜੇ ਵੀ ਬਹੁਤ ਕੁੱਝ ਹੈ ਜੋ ਸਾਡੇ ਵਿੱਚ ਬਚਿਆ ਹੈ. ਇਸ ਗੱਡੀ ਤੋਂ ਵੱਜਣ ਵਾਲਾ ਗੀਤ ਜੋ ਸਵੱਛ ਭਾਰਤ ਦੇ ਬੈਨਰ ਹੇਠ ਰਿਕਾਰਡ ਕਰਵਾਇਆ ਗਿਆ ਸੀ ਬਹੁਤ ਕੁਛ ਕਹਿ ਜਾਂਦਾ ਹੈ -

ਸਵੱਛ ਭਾਰਤ ਦਾ ਇਰਾਦਾ...
ਇਹ ਇਰਾਦਾ ਕਰ ਲਿਆ ਅਸੀਂ...
ਦੇਸ਼ ਤੋਂ ਅਪਣੇ ਵਾਅਦਾ....
ਇਹ ਵਾਅਦਾ ਕਰ ਲਿਆ ਅਸੀਂ...

ਸਵੱਛ ਭਾਰਤ ਦਾ ਨਾਅਰਾ ਭਲੇ ਹੀ ਇਕ ਨਾਅਰਾ ਹੋਵੇ, ਪਰ ਕੁਛ ਬੱਚਿਆਂ ਦੀ ਆਵਾਜ ਵਿੱਚ ਰਿਕਾਰਡ ਇਹ ਗੀਤ ਅੰਦਰੋਂ ਝੰਜੋੜ ਦਿੰਦਾ ਹੈ, ਤੇ ਸਵੱਛਤਾ ਬਾਰੇ ਸੋਚਣ ਲਈ ਮਜਬੂਰ ਕਰ ਦਿੰਦਾ ਹੈ. ਲੋਕੀਂ ਅਪਣੇ ਘਰਾਂ ਤੋ ਕਚਰੇ ਨੂੰ ਕੱਢ ਕੇ ਇਸ ਵਿਚ ਸੁੱਟਦੇ ਹਨ. ਕਾਸ਼ ਕਿ ਸ਼ਾਇਦ ਕੋਈ ਅਜਿਹੀ ਗੱਡੀ ਹੁੰਦੀ ਜਿਸ ਵਿਚ ਮਨੁੱਖ ਅਪਣੀ ਜ਼ਿੰਦਗੀ ਦੇ ਕਚਰੇ ਨੂੰ ਵੀ ਸੁੱਟ ਸਕਦਾ.

Comments